ਐਸਟੋਰੀਆ ਸ਼ਹਿਰ ਦੀ ਕੌਂਸਲ ਵਲੋਂ ਗ਼ਦਰ ਲਹਰਿ ਦੀ ਸ਼ਤਾਬਦੀ

ਭਾਗ ਪਹਿਲਾ

ਅਕਤੂਬਰ 4 ਅਤੇ 5 , 2013 .

ਓਰੇਗਨ ਪ੍ਰਾਂਤ ਦੇ ਐੱਸਟੋਰੀਆ ਸ਼ਹਿਰ ਦੀ ਕੌਂਸਲ ਵਲੋਂ, ਅਕਤੂਬਰ 4 ਅਤੇ 5 , 2013 ਨੂੰ ਗ਼ਦਰ ਲਹਰਿ ਦੀ ਸ਼ਤਾਬਦੀ ਐਸਟੋਰੀਆ ਸ਼ਹਿਰ ਵਿੱਚ ਮਨਾਈ ਗਈ ਹੈ ਜਿੱਥੇ ਹੁਣ ਕੋਈ ਵੀ ਪੰਜਾਬੀ ਸਿੱਖ ਨਹੀਂ ਰਹਿੰਦਾ।

ਵੀਹਵੀਂ ਸਦੀ ਦੇ ਸ਼ੁਰੂ ਵਿੱਚ, ਐੱਸਟੋਰੀਆ ਸ਼ਹਿਰ ਵਿੱਚ 100 ਪੰਜਾਬੀ ਸਿੱਖ ਰਹਿੰਦੇ ਸਨ ਜਿਨ੍ਹਾਂ ਵਿੱਚੋਂ ਕੁਝ ਪਰਵਾਰਾਂ ਸਮੇਤ ਸਨ। ਇਹ ਪੰਜਾਬੀ ਸਿੱਖ ਹੈਮੰਡ ਮਿੱਲ ਵਿੱਚ ਕੰਮ ਕਰਦੇ ਹੁੰਦੇ ਸਨ। ਪ੍ਰੰਤੂ ਹੁਣ 2013 ਵਿੱਚ ਉਥੇ ਕੋਈ ਸਿੱਖ ਪਰਵਾਰ ਨਹੀਂ ਰਹਿੰਦਾ। ਹੁਣ ਸਿਰਫ ਸਮੀਰ ਸ਼ਰਮਾ ਅਤੇ ਉਸਦਾ ਪ੍ਰਵਾਰ ਉਥੇ ਰਹਿੰਦੇ ਹਨ।

ਜੋਹੈਨਾ ਆਗਡਨ, ਐਸਟੋਰੀਆ ਸ਼ਹਿਰ ਦੇ ਇਲਾਕੇ ਦੀ ਇਤਹਾਸਕਾਰ ਹੈ ਅਤੇ ਇਹ ਮਾਰਚ 2013 ਵਿੱਚ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਵਲੋਂ ਮਨਾਈ ਗ਼ਦਰ ਸ਼ਤਾਬਦੀ ਵਿੱਚ ਭਾਗ ਲੈਣ ਲਈ ਬੀ. ਸੀ. ਦੇ ਸ਼ਹਿਰ ਵੈਨਕੂਵਰ ਵਿੱਚ ਆਈ ਸੀ।

ਵੈਨਕੂਵਰ ਆ ਕੇ ਜੋਹੈਨਾ ਨੇ ਐੱਸਟੋਰੀਆ ਸ਼ਹਿਰ ਦੀ ਕੌਂਸਲ ਵਲੋਂ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸ਼ਤਾਬਦੀ ਮਨਾਈ ਜਾਣ ਦੀ ਜਾਣਕਾਰੀ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਨੂੰ ਦਿੱਤੀ। ਇਸ ਕਰਕੇ ਸੋਸਾਇਟੀ ਦੇ ਸਹਿਯੋਗੀਆਂ, ਖਾਲਸਾ ਦੀਵਾਨ ਗੁਰਦੁਆਰਾ ਸੁਖਸਾਗਰ ਅਤੇ ਖਾਸ ਕਰਕੇ ਕਿਰਪਾਲ ਸਿੰਘ ਗਰਚਾ ਵਲੋਂ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਐਸਟੋਰੀਆ ਸ਼ਹਿਰ ਦੀ ਕੌਂਸਲ ਵਲੋਂ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮਨਾਈ ਜਾਣ ਵਾਲੀ ਸ਼ਤਾਬਦੀ ਵਿੱਚ ਭਾਗ ਲੈਣ ਲਈ ਸੱਦੇ ਦਿੱਤੇ।

ਇਸ ਵਿੱਚ ਹਿੱਸਾ ਲੈਣ ਲਈ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਦੇ ਬਹੁਤ ਸਾਰੇ ਮੈਂਬਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ, ਅਕਾਲੀ ਸਿੰਘ ਸਿੱਖ ਸੋਸਾਇਟੀ ਦੇ ਕੁਝ ਮੈਂਬਰ ਅਤੇ ਗਾਰਡੀਅਨ ਪੰਜਾਬੀ ਪੇਪਰ ਦੇ ਐਡੀਟਰ ਅਤੇ ਸਹਿਯੋਗੀਆਂ ਸਮੇਤ, ਲਗਭਗ 25 ਕੁ ਲੋਕ ਐੱਸਟੋਰੀਆ ਪਹੁੰਚੇ ਜਿਸ ਵਿੱਚ ਖਾਲਸਾ ਦੀਵਾਨ ਗੁਰਦੁਆਰਾ ਸੁਖਸਾਗਰ ਵਾਲਿਆਂ ਦਾ ਵੀ ਬਹੁਤ ਸਹਿਯੋਗ ਸੀ।

ਵਾਸ਼ਿੰਗਟਨ ਸੂਬੇ ਦੇ ਸ਼ਹਿਰ ਸਿਆਟਲ ਅਤੇ ਨਾਲ ਦੇ ਛੋਟੇ ਸ਼ਹਿਰਾਂ ਤੋਂ ਕੋਈ 90 ਦੇ ਲਗਭਗ ਸਿੱਖ ਪਹੁੰਚੇ। ਅਮਰੀਕਾ ਦੇ ਬੌਸਟਨ ਸ਼ਹਿਰ ਅਤੇ ਕੈਲੀਫੋਰਨੀਆ ਸੂਬੇ ਤੋਂ ਵੀ ਕੁਝ ਸਿੱਖਾਂ ਨੇ ਇਸ ਸ਼ਤਾਬਦੀ ਮਨਾਉਣ ਵਿੱਚ ਹਿੱਸਾ ਲਿਆ।

ਐੱਸਟੋਰੀਆ ਸ਼ਹਿਰ ਦੇ ਲੋਕਾਂ ਨੇ ਵੀ ਇਸ ਸ਼ਤਾਬਦੀ ਯਾਦਗਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਭਾਸ਼ਨ ਸੁਣੇ ਅਤੇ ਸਿੱਖਾਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕੀਤੀ।

ਲਿਬਰਟੀ ਹਾਲ ਵਿੱਚ ਬੋਲਣ ਆਏ ਬੁਲਾਰਿਆਂ ਵਿੱਚ ਜੋਹੈਨਾ ਆਗਡਨ, ਵਾਟਕੰਮ ਕੌਂਟੀ ਦੀ ਵਾਲਡੈਨ ਯੂਨੀਵਰਸਿਟੀ ਦੇ ਪ੍ਰੌ: ਪਾਲ ਐਂਗਲਜ਼ਬਰਗ, ਬੀ ਸੀ ਦੇ ਸੱਰੀ ਸ਼ਹਿਰ ਤੋਂ ਸੋਹਨ ਸਿੰਘ ਪੂੰਨੀ, ਪ੍ਰੌ ਅਲੀ ਕਾਜ਼ਮੀ ਅਤੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਸਿਆਟਲ ਤੋਂ ਡਾ: ਜਸਮੀਤ ਸਿੰਘ ਸਨ, ਜਿਹਨ੍ਹਾਂ ਨੇ ਗ਼ਦਰੀ ਬਾਬਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਇਸ ਪਿਛੋਂ ਉਸੇ ਹਾਲ ਦੇ ਉਪਰਲੇ ਹਿੱਸੇ ਵਿੱਚ ਸਿਆਟਲ ਦੀ ਸੰਗਤ ਵਲੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜਿਥੇ ਸਾਰਿਆਂ ਨੇ ਸੰਗਤ ਦੇ ਰੂਪ ਵਿੱਚ ਭਾਗ ਲਿਆ। ਇਥੇ ਇਕ ਸ਼ਬਦ ਬੱਚਿਆਂ ਨੇ ਪੜ੍ਹਿਆ ਅਤੇ ਉਸ ਪਿਛੋਂ ਦੋ ਹੋਰ ਸ਼ਬਦ ਪੜ੍ਹੇ ਗਏ।

ਧਿਆਨ ਯੋਗ ਗੱਲ ਹੈ ਕਿ ਇਥੇ ਭਾਗ ਲੈਣ ਲਈ ਐੱਸਟੋਰੀਆ ਸ਼ਹਿਰ ਦੇ ਗੋਰੇ ਲੋਕ ਵੀ ਬਹੁਤ ਹਾਜ਼ਰ ਸਨ।

ਉਸ ਪਿਛੋਂ ਡਾ: ਜਗਜੀਤ ਕੌਰ ਜੋ ਵੈਨਕੂਵਰ ਤੋਂ ਗਏ ਸਨ, ਉਹਨਾਂ ਦੱਸਿਆ ਕਿ ਕੁਝ ਲਿਖਾਰੀਆਂ ਅਨੁਸਾਰ, ਹਿੰਦੋਸਤਾਨ ਨੂੰ ਅੰਗ੍ਰੇਜ਼ੀ ਰਾਜ ਤੋਂ ਆਜ਼ਾਦ ਕਰਾਉਣ ਲਈ ਅਮਰੀਕਾ ਵਿੱਚ ਵਸਦੇ ਸਿੱਖਾਂ ਵਲੋਂ, ਜਿਹਨਾਂ ਨਾਲ ਕਾਂਸ਼ੀ ਰਾਮ ਅਤੇ ਲਾਲਾ ਹਰਦਿਆਲ ਵੀ ਹਾਜ਼ਰ ਸਨ, 1913 ਨੂੰ ਐੱਸਟੋਰੀਆ ਸ਼ਹਿਰ ਦੇ ਫਿਨਿਸ਼ ਹਾਲ ਵਿੱਚੋਂ ਗ਼ਦਰ ਪਰਚਾ ਕਢਣਾ ਸ਼ੁਰੂ ਹੋਇਆ ਸੀ।

ਸੋਚਣ ਵਾਲੀ ਗਲ ਤਾਂ ਇਹ ਹੈ ਕਿ ਇਕ ਗ਼ਦਰ ਪਰਚੇ ਦੇ ਸ਼ੁਰੂ ਕਰਨ ਨਾਲ ਇਕ ਦਮ ਗ਼ਦਰ ਨਹੀਂ ਸ਼ੁਰੂ ਹੋ ਸਕਦਾ। ਗ਼ਦਰ ਦੇ ਸ਼ੁਰੂ ਕਰਨ ਵਿੱਚ ਸਮੇਂ ਦੀ ਲੋੜ ਹੁੰਦੀ ਹੈ ਅਤੇ ਜਥੇਬੰਧਕ ਢੰਗ ਨਾਲ, ਵੱਖਰੇ ਵੱਖਰੇ ਦੇਸ਼ਾਂ ਵਿੱਚ ਵਸਦੇ ਹਿੰਦੋਸਤਾਨੀ ਲੋਕਾਂ ਨੂੰ ਜਾਣੂ ਕਰਾਉਣ ਲਈ ਇਕ ਸੰਸਥਾ ਦੀ ਲੋੜ ਸੀ ਅਤੇ ਮਾਇਕ ਸਹਾਇਤਾ ਦੀ ਵੀ ਬੜੀ ਲੋੜ ਸੀ।

ਸਚਾਈ ਇਹ ਹੈ ਕਿ ਇਹ ਗ਼ਦਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵੈਨਕੂਵਰ ਤੋਂ 1906 ਤੋਂ ਸ਼ੁਰੂ ਹੋ ਚੁਕਾ ਸੀ। ਅਮਰੀਕਾ ਅੰਗ੍ਰੇਜ਼ਾਂ ਤੋਂ ਆਜ਼ਾਦ ਹੋ ਚੁਕਾ ਸੀ ਅਤੇ ਪਰਚੇ ਛਾਪਣ ਅਤੇ ਵੰਡਣ ਲਈ ਹਾਲਾਤ ਸੁਖਾਵੇਂ ਸਨ ਜਦੋਂ ਕਿ ਕੈਨੇਡਾ ਅੰਗ੍ਰੇਜ਼ੀ ਰਾਜ ਦੀ ਇਕ ਬਸਤੀ ਹੋਣ ਕਰਕੇ, ਕੈਨੇਡਾ ਵਿੱਚ ਅੰਗ੍ਰੇਜ਼ਾਂ ਵਿਰੁੱਧ ਆਵਾਜ਼ ਉਠਾਉਣੀ ਅਤੇ ਅੰਗ੍ਰੇਜ਼ੀ ਰਾਜ ਵਿਰੁੱਧ ਪਰਚੇ ਛਾਪਣ ਅਤੇ ਵੰਡਣ ਦਾ ਕੰਮ ਬੜਾ ਕਠਨ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚੋਂ ਸਮੇਂ ਸਮੇਂ 7 ਪਰਚੇ ਅਤੇ ਲਗਭਗ 20 ਪੈਂਫਲਿਟ ਛਾਪੇ ਅਤੇ ਵੰਡੇ ਗਏ ਸਨ ਪ੍ਰੰਤੂ ਅੰਗਰੇਜ਼ਾਂ ਦੀ ਕੈਨੇਡੀਅਨ ਸਰਕਾਰ ਨੂੰ ਛੇਤੀ ਪਤਾ ਲੱਗ ਜਾਂਦਾ ਸੀ ਅਤੇ ਪਰਚੇ ਛਾਪਣ ਅਤੇ ਵੰਡਣ ਦਾ ਕੰਮ ਬੰਦ ਕਰ ਦਿੱਤਾ ਜਾਂਦਾ ਸੀ।

ਇਸੇ ਲਈ ਅੰਗ੍ਰੇਜ਼ੀ ਰਾਜ ਵਲੋਂ ਕੈਨੇਡਾ ਵਿੱਚ ਰਹਿੰਦੇ ਹਿੰਦੋਸਤਾਨੀਆਂ ਉਤੇ ਅਤਿਆਚਾਰ ਅਤੇ ਵਧੀਕੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਗ਼ਦਰ ਪਰਚਾ (paper), ਐੱਸਟੋਰੀਆ ਸ਼ਹਿਰ ਵਿੱਚੋਂ 1913 ਨੂੰ ਕਢਣਾ ਸ਼ੁਰੂ ਕੀਤਾ ਗਿਆ ਸੀ ।

ਓਨੀਂ ਦਿਨੀਂ ਭਾਵੇਂ ਮੁਸਲਮਾਨ ਅਤੇ ਹਿੰਦੂ ਭਰਾ ਬਹੁਤ ਥੋੜੇ ਸਨ ਅਤੇ ਨਾ ਕੋਈ ਮੰਦਰ ਸੀ ਅਤੇ ਨਾ ਹੀ ਕੋਈ ਮਸੀਤ ਸੀ। ਸਚਾਈ ਇਹ ਵੀ ਹੈ ਕਿ ਹਿੰਦੂ ਲੋਕ ਕਿਸੇ ਵੀ ਮੁਸਲਮਾਨ ਨੂੰ ਆਪਣੇ ਮੰਦਰ ਵਿੱਚ ਆਇਆ ਨਹੀਂ ਸਨ ਦੇਖ ਸਕਦੇ ਅਤੇ ਮੁਸਲਮਾਨਾਂ ਦੀ ਮਸੀਤ ਵਿੱਚ ਸਿਵਾਏ ਮੁਸਲਮਾਨਾਂ ਦੇ ਹੋਰ ਕੋਈ ਵੀ ਨਹੀਂ ਆ ਸਕਦਾ। ਸਿੱਖਾਂ ਦਾ ਗੁਰਦੁਆਰਾ ਹੀ ਇਕ ਸਾਂਝੀ ਥਾਂ ਹੈ ਜਿਥੇ ਹਰ ਧਰਮ ਦੇ ਲੋਕਾਂ ਨੂੰ " ਜੀ ਆਇਆਂ " ਕਿਹਾ ਜਾਂਦਾ ਹੈ ਅਤੇ ਸਤਿਕਾਰ ਸਹਿਤ ਗੁਰਦੁਆਰੇ ਅੰਦਰ ਆਉ ਭਗਤ ਕੀਤੀ ਜਾਂਦੀ ਹੈ।

ਇਨੀ ਦਿਨੀ ਪ੍ਰੌ. ਤੇਜਾ ਸਿੰਘ ਜੀ ਜੋ ਆਪਣੀ ਹੋਰ ਪੜ੍ਹਾਈ ਲਈ ਇੰਗਲੈਂਡ ਆਏ ਹੋਏ ਸੀ ਅਤੇ ਇਨ੍ਹਾਂ ਨੂੰ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਿੱਖਾਂ ਨੂੰ ਨਸਲਵਾਦ ਦੀਆਂ ਆਉਂਦੀਆਂ ਕਠਨਾਈਆਂ ਬਾਰੇ ਪਤਾ ਲਗਿਆ। ਇਥੇ ਦੇ ਸਿੱਖਾਂ ਦੀ ਸਹਾਇਤਾ ਲਈ ਅਤੇ ਸਿੱਖਾਂ ਨੂੰ ਜਥੇਬੰਦ ਹੋ ਕੇ ਨਸਲਵਾਦ ਦਾ ਸਾਹਮਣਾ ਕਰਨ ਲਈ ਪ੍ਰੌ. ਤੇਜਾ ਸਿੰਘ ਵੈਨਕੂਵਰ ਆ ਪਹੁੰਚੇ ਜਿਥੇ ਉਨ੍ਹਾਂ ਨੇ ਇਥੇ ਦੇ ਗੋਰੇ ਲੋਕਾਂ ਵਿੱਚ ਅੰਗ੍ਰੇਜ਼ੀ ਬੋਲੀ ਵਿੱਚ ਭਾਸ਼ਨ ਵੀ ਦਿਤੇ ਅਤੇ ਗੋਰੇ ਲੋਕਾਂ ਨੂੰ ਦੱਸਿਆ ਕਿ ਸਿੱਖ ਅਤੇ ਹੋਰ ਹਿੰਦੋਸਤਾਨੀ ਅੰਗ੍ਰੇਜ਼ ਰਾਜ ਦੇ ਸ਼ਹਿਰੀ ਹਨ। ਇਨ੍ਹਾਂ ਭਾਸ਼ਨਾ ਨਾਲ ਸਿੱਖਾਂ ਨੂੰ ਵੀ ਮਾਨਸਿਕ ਤੌਰ ‘ਤੇ ਬੜਾ ਹੌਂਸਲਾ ਮਿਲਿਆ।

ਹੁਣ ਕੈਨੇਡਾ ਵਿੱਚ ਆਏ ਇਨ੍ਹਾਂ ਪੰਜਾਬੀਆਂ ਨੂੰ, ਆਜ਼ਾਦ ਦੇਸ਼ ਦੇ ਵਸਨੀਕਾਂ ਨੂੰ ਆਜ਼ਾਦ ਜੀਵਨ ਬਤੀਤ ਕਰਦਿਆਂ ਦੇਖ ਕੇ, ਜਾਗ੍ਰਤੀ ਆ ਗਈ ਸੀ ਅਤੇ ਇਹ ਪੰਜਾਬੀ ਜਾਣ ਗਏ ਸਨ ਕਿ ਉਹ ਹਿੰਦੋਸਤਾਨ ਵਿੱਚ ਗੁਲਾਮ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਇਥੇ ਦੇ ਲੋਕਾਂ ਵਲੋਂ ਕੀਤੇ ਇਸ ਨਸਲਵਾਦੀ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਾ: ਜਗਜੀਤ ਕੌਰ ਨੇ ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਵਲੋਂ ਹਿੰਦੋਸਤਾਨ ਦੀ ਆਜ਼ਾਦੀ ਲੈਣ ਦੇ ਕਾਰਨ ਅਤੇ ਆਜ਼ਾਦੀ ਲਈ ਕੀਤੇ ਸੰਘਰਸ਼ ਬਾਰੇ ਵੀ ਦੱਸਿਆ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਇਹ ਆਜ਼ਾਦੀ ਦੀ ਲਹਿਰ ਕੈਨੇਡਾ ਵਿੱਚ 1906-1907 ਵਿੱਚ ਸ਼ੁਰੂ ਹੋ ਚੁਕੀ ਸੀ। ਜਦੋਂ ਕੈਨੇਡਾ ਦੇ ਸਿੱਖਾਂ ਨੇ ਜਥੇਬੰਦ ਤਰੀਕੇ ਨਾਲ ਮੁਸਲਮਾਨ ਭਰਾਵਾਂ ਅਤੇ ਹਿੰਦੂ ਭਰਾਵਾਂ ਨਾਲ ਸਲਾਹ ਕਰਕੇ 1906 ਵਿੱਚ ਖਾਲਸਾ ਦੀਵਾਨ ਸੋਸਾਇਟੀ ਦਾ ਮੁੱਢ ਬੰਨ੍ਹਿਆ ਤਾਂ ਜੋ ਇਹ ਤਿੰਨਾਂ ਹੀ ਭਾਈਚਾਰਿਆਂ ਦੋ ਲੋਕ ਇਕੱਠੇ ਹੋ ਕੇ ਨਸਲਵਾਦ ਅਤੇ ਸਰਕਾਰੀ ਵਧੀਕੀਆਂ ਨੂੰ ਨਜਿੱਠ ਸਕਣ। 1908 ਵਿੱਚ ਇਸ ਦੇ ਗੁਰਦੁਆਰੇ ਦੀ ਬਿਲਡਿੰਗ ਬਣ ਕੇ ਤਿਆਰ ਹੋ ਗਈ।

??????????? ਵਿੱਚ ਪ੍ਰੌ. ਤੇਜਾ ਸਿੰਘ ਨੇਅਤੇ ਜਿੱਥੇ ਸਿੱਖਾਂ ਨੇ ਆਪਣੀਆਂ ਫੌਜੀ ਵਰਦੀਆਂ ਅਤੇ ਤਗਮੇ ਸਾੜੇ ਅਤੇ ਆਜ਼ਾਦੀ ਲੈਣ ਲਈ ਨਾਹਰਾ ਲਗਾਇਆ। ਇਹੀ ਕਾਰਨ ਸਨ ਕਿ ਇਸ ਸੰਘਰਸ਼ ਲਈ, ਸਾਰਿਆਂ ਦੀ ਸਲਾਹ ਨਾਲ, ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਖੇ ਹੋਂਦ ਵਿੱਚ ਆਈ ਅਤੇ ਪ੍ਰੌ. ਤੇਜਾ ਸਿੰਘ ਨੇ ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਦਾ ਵਿਧਾਨ ਤਿਆਰ ਕਰਕੇ 1906 ਵਿੱਚ ਰਜਿਸਟਰ ਕਰਵਾਇਆ । ਇਸ ਨਾਲ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਦਾ ਮੁੱਢ ਬੱਝਾ ਅਤੇ

ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਸਾਰੇ, ਸਿੱਖ, ਮੁਸਲਮਾਨ ਅਤੇ ਹਿੰਦੂ ਇਕੱਠੇ ਹੋ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਬੈਠਕਾਂ ( ਮੀਟਿੰਗਾਂ ) ਕਰਦੇ ਅਤੇ ਵਿਉਂਤਾ ਘੜਦੇ ਸਨ । ਇਸੇ ਗੁਰਦੁਆਰਾ ਸਾਹਿਬ ਦੀ ਸੰਗਤ ਵਿੱਚ ਪੈਸੇ ਇਕੱਠੇ ਕਰਨ ਲਈ ਵੀ ਲੋਕਾਂ ਕੋਲ ਅਪੀਲਾਂ ਕਰਕੇ ਪੈਸੇ ਇਕੱਠੇ ਕੀਤੇ ਜਾਂਦੇ ਸਨ ਅਤੇ ਸਿੱਖਾਂ ਦੀ ਗਿਣਤੀ ਵੱਧ ਹੋਣ ਕਾਰਨ, ਮਾਇਕ ਸਹਾਇਤਾ ਵੀ ( 99.9%) ਸਿੱਖਾਂ ਵਲੋਂ ਹੀ ਦਿੱਤੀ ਜਾਂਦੀ ਸੀ।

ਅਮਰੀਕਾ ਵਿੱਚ ਆਰਥਿਕ ਮੰਦਵਾੜਾ ਹੋ ਜਾਣ ਕਾਰਨ, 1907 ਵਿੱਚ, ਐਵਰਟ , ਬੈਲਿੰਗਹੈਮ ਆਦਿ ਸ਼ਹਿਰਾਂ ਦੇ ਆਲੇ ਦੁਆਲੇ ਦੇ ਗੋਰੇ ਲੋਕ ਸਮਝਦੇ ਸਨ ਕਿ ਇਹ ਹਿੰਦੋਸਤਾਨ ਦੇ ਲੋਕ, ਘਟ ਪੈਸਿਆਂ ‘ਤੇ ਮਜ਼ਦੂਰੀ ਕਰ ਕੇ, ਉਨ੍ਹਾਂ ਦੇ ਕੰਮ ਕਾਜ ਖੋਹੀ ਜਾ ਰਹੇ ਹਨ। ਇਸ ਲਈ ਸਤੰਬਰ 4, 1907 ਦੀ ਇਕ ਰਾਤ ਨੂੰ ਬੈਲਿੰਗਹੈਮ ਵਿੱਚ ਵਸਦੇ ਅਤਵਾਦੀ ਗੋਰਿਆਂ ਨੇ ਸੁੱਤੇ ਹੋਏ ਪੰਜਾਬੀਆਂ ਉਤੇ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਦੇ ਘਰ ਭੰਨ ਦਿੱਤੇ ਅਤੇ ਕਈਆਂ ਨੂੰ ਕੁੱਟਿਆ ਮਾਰਿਆ ਵੀ। ਇਨ੍ਹਾਂ ਪੰਜਾਬੀਆਂ ਵਿੱਚੋਂ ਕਈਆਂ ਨੇ ਸਿਟੀ ਹਾਲ ਦੀ ਬੇਸਮੈਂਟ ਵਿੱਚ ਪਨਾਹ ਲੈ ਕੇ ਆਪਣੀ ਜਾਣ ਬਚਾਈ। ਉਸੇ ਰਾਤ ਨੂੰ ਕਈ ਪੰਜਾਬੀ ਰੇਲ ਗੱਡੀ ਦੀ ਪਟੜੀ ਦੇ ਨਾਲ ਨਾਲ ਤੁਰ ਕੇ ਓਰੇਗਨ ਸੂਬੇ ਵਿੱਚ ਚਲੇ ਗਏ ਅਤੇ ਕੁਝ ਕੈਨੇਡਾ ਦੇ ਬੀ. ਸੀ. ਸੂਬੇ ਵਲ ਚਲੇ ਗਏ।

ਪ੍ਰੌ. ਤੇਜਾ ਸਿੰਘ ਜੀ ਦੂਜੀ ਵੈਨਕੂਵਰ ਫ਼ੇਰੀ ਵੇਲੇ, ਉਨ੍ਹਾਂ ਖਾਲਸਾ ਦੀਵਾਨ ਦਾ ਵਿਧਾਨ ਬਣਾ ਕੇ 13 ਮਾਰਚ 1909 ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਕਿਸੇ ਲਾਭ ਤੋਂ ਬਗੈਰ, ਪ੍ਰੰਤੂ ਚੈਰਿਟੇਬਲ ਸਭ੍ਹਾ ਹੋਣ ਦੇ ਤੌਰ 'ਤੇ ਇਹ ਵਿਧਾਨ ਰਜਿਸਟਰ ਕਰਵਾਇਆ ਗਿਆ।

ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਸਾਰੇ, ਸਿੱਖ, ਮੁਸਲਮਾਨ ਅਤੇ ਹਿੰਦੂ ਇਕੱਠੇ ਹੋ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਬੈਠਕਾਂ ( ਮੀਟਿੰਗਾਂ ) ਕਰਦੇ ਅਤੇ ਵਿਉਂਤਾ ਘੜਦੇ ਸਨ । ਇਸੇ ਗੁਰਦੁਆਰਾ ਸਾਹਿਬ ਦੀ ਸੰਗਤ ਵਿੱਚ ਪੈਸੇ ਇਕੱਠੇ ਕਰਨ ਲਈ ਵੀ ਲੋਕਾਂ ਕੋਲ ਅਪੀਲਾਂ ਕਰਕੇ ਪੈਸੇ ਇਕੱਠੇ ਕੀਤੇ ਜਾਂਦੇ ਸਨ ਅਤੇ ਸਿੱਖਾਂ ਦੀ ਗਿਣਤੀ ਵੱਧ ਹੋਣ ਕਾਰਨ, ਮਾਇਕ ਸਹਾਇਤਾ ਵੀ ( 99.9%) ਸਿੱਖਾਂ ਵਲੋਂ ਹੀ ਦਿੱਤੀ ਜਾਂਦੀ ਸੀ।

ਜਗਜੀਤ ਕੌਰ ਨੇ ਇਤਹਾਸਕਾਰਾਂ ਨੂੰ ਜਾਣੂ ਅਤੇ ਚੇਤੰਨ ਕਰਾਇਆ ਕਿ ਇਹ ਸਮੁਚੀ ਲਹਿਰ ਇਕ ਸੀ ਅਤੇ ਇਸਦਾ ਮੰਤਵ ਵੀ ਇਕ ਸੀ ਅਤੇ ਇਸ ਦਾ ਮੁੱਢ 1913 ਵਿੱਚ ਨਹੀਂ ਸਗੋਂ 1906-1907 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿੱਚ ਬੱਝ ਚੁਕਾ ਸੀ ਅਤੇ ਇਹੀ ਕਾਰਨ ਸਨ ਕਿ ਹਾਪਕਿਨਸਨ ਅਤੇ ਕੈਨੇਡਾ ਦੀ ਸਰਕਾਰ ਇਨ੍ਹਾਂ ਪ੍ਰਵਾਸੀਆਂ ਨੂੰ ਹਰ ਦਿਨ ਪ੍ਰੇਸ਼ਾਨ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਅੰਗਰੇਜ਼ਾਂ ਦਾ ਰਾਜ ਸੀ। ਭਾਵੇਂ ਰਾਣੀ ਦੀ 1858 ਦੀ ਘੋਸ਼ਨਾ ਵਿੱਚ ਰਾਣੀ ਨੇ ਕਿਹਾ ਸੀ ਸਾਡੇ ਰਾਜ ਵਿੱਚ ਸਾਰੇ ਸ਼ਹਿਰੀਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ ਅਤੇ ਅੰਗ੍ਰੇਜ਼ੀ ਕਾਨੂੰਨ ਸਾਰੇ ਸ਼ਹਿਰੀਆਂ ਦੀ ਰਾਖੀ ਕਰੇਗਾ ਅਤੇ ਸਾਰੇ ਸ਼ਹਿਰੀ ਪੂਰੇ ਸਨਮਾਨ ਸਹਿਤ ਆਪਣੇ ਆਪਣੇ ਧਰਮ ਦੀ ਪਾਲਨਾ ਕਰਦੇ ਹੋਏ ਚੰਗਾ ਜੀਵਨ ਬਤੀਤ ਕਰ ਸਕਣਗੇ । ਪ੍ਰੰਤੂ ਇਸ ਦੇ ਉਲਟ, ਹਿੰਦੋਸਤਾਨੀਆਂ ਨੂੰ ਕੈਨੇਡਾ ਵਿੱਚ ਗੋਰਿਆਂ ਦੀ ਘਿਰਨਾ ਦਾ ਹਰ ਆਏ ਦਿਨ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਹਿੰਦੋਸਤਾਨੀਆਂ ਨੂੰ ਹਿੰਦੂ ਕਹਿ ਕੇ ਬੁਲਾਇਆ ਜਾਂਦਾ ਸੀ, ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਸਿੱਖ ਅਤੇ ਭਾਂਵੇਂ ਹਿੰਦੂ।

ਆਜ਼ਾਦੀ ਲੈਣ ਦੇ ਕਾਰਨ ਦੱਸਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸਰਕਾਰ ਵਲੋਂ ਹੋਰ ਹਿੰਦੋਸਤਾਨੀਆਂ ਦਾ ਕੈਨੇਡਾ ਵਿੱਚ ਪ੍ਰਵਾਸ ਕਰਨਾ 1947 ਵਿੱਚ ਬੰਦ ਕਰ ਦਿੱਤਾ ਗਿਆ ਸੀ। ਕਾਮਾਗਾਟਾ ਮਾਰੂ ਦੀ ਘਟਨਾ, ਭਾਈ ਭਾਗ ਸਿੰਘ, ਭਾਈ ਬਤਨ ਸਿੰਘ ਅਤੇ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ ਵੀ ਇਸੀ ਕੜੀ ਦਾ ਹਿੱਸਾ ਹਨ। ਪਹਿਲਾਂ ਆਏ ਪ੍ਰਵਾਸੀ ਹਿੰਦੋਸਤਾਨੀਆਂ ਨੂੰ ਆਪਣੇ ਪਰਵਾਰ ਸੱਦਣ ਦੀ ਵੀ ਮਨਾਹੀਂ ਕਰ ਦਿੱਤੀ ਗਈ ਸੀ। ਮਜ਼ਦੂਰੀ ਵੀ ਘਟ ਦਿੱਤੀ ਜਾਂਦੀ ਸੀ। ਇਨ੍ਹਾਂ ਹਿੰਦੋਸਤਾਨੀਆਂ ਦੀਆਂ ਕੈਨੇਡਾ ਵਿੱਚ ਪੜ੍ਹ ਕੇ ਲਈਆਂ ਡਿਗਰੀਆਂ ਨੂੰ ਵੀ ਮਾਨਤਾ ਨਹੀਂ ਸੀ ਦਿੱਤੀ ਜਾਂਦੀ, ਆਦਿ।

ਅੰਗ੍ਰੇਜ਼ੀ ਸਰਕਾਰ ਦੀ ਪਰਜਾ ਹੁੰਦੇ ਹੋਵੇ ਵੀ, ਕੈਨੇਡਾ ਦੀ ਅੰਗ੍ਰੇਜ਼ੀ ਸਰਕਾਰ ਵਲੋਂ ਹਿੰਦੋਸਤਾਨੀ ਪ੍ਰਵਾਸੀਆਂ ਦੇ ਵੋਟ ਪਾਉਣ ਦੇ ਹੱਕ ਖੋਹ ਲਏ ਗਏ ਸਨ ਜਿਸ ਪਿਛੋਂ ਸਾਰੇ ਸੂਬਿਆਂ ਅਤੇ ਕੈਨੇਡਾ ਦੀਆਂ ਸਾਰੀਆਂ ਸ਼ਹਿਰੀ ਕੌਂਸਿਲਾਂ ਨੇ ਵੀ ਇਨ੍ਹਾਂ ਦੇ ਵੋਟ ਪਾਉਣ ਦੇ ਹੱਕ ਖੋਹ ਲਏ ਸਨ।

ਕੈਨੇਡਾ ਵਿੱਚ ਉਨਵੀਂ ਸਦੀ ਦੇ ਅਖੀਰ ਤੋਂ ਸ਼ੁਰੂ ਹੋ ਕੇ ਆਏ ਇਨ੍ਹਾਂ ਪ੍ਰਵਾਸੀ ਹਿੰਦੋਸਤਾਨੀਆਂ ਵਿੱਚ 97% ਤੋਂ ਜ਼ਿਆਦਾ ਸਿੱਖ ਸਨ ਅਤੇ ਬਾਕੀ ਕੁਝ ਮੁਸਲਮਾਨ ਅਤੇ ਹਿਦੂੰ ਭਰਾ ਸਨ। ਵੈਨਕੂਵਰ ਵਿੱਚ ਵਸਦੇ ਇਨ੍ਹਾਂ ਹਿੰਦੋਸਤਾਨੀਆਂ ਨੇ ਕੈਨੇਡਾ ਦੀ ਰਾਜਧਾਨੀ ਔਟਵਾ, ਲੰਡਨ ਅਤੇ ਹਿੰਦੋਸਤਾਨ ਵਿੱਚ ਅੰਗ੍ਰੇਜ਼ ਸਰਕਾਰ ਨੂੰ ਆਪਣੀ ਇਹ ਹਾਲਤ ਦੱਸਣ ਲਈ ਕਈ ਡੈਪੂਟੇਸ਼ਨ ਵੀ ਭੇਜੇ ਸਨ ਪਰ ਅੰਗ੍ਰੇਜ਼ ਸਰਕਾਰ ਉਤੇ ਕੋਈ ਅਸਰ ਨਾ ਹੋਇਆ।

ਅੰਗ੍ਰੇਜ਼ੀ ਸਰਕਾਰ ਦੇ ਦੂਤ ਵੀ ਇਸ ਗਲ ਨੂੰ ਭਲੀ ਭਾਂਤ ਜਾਣ ਗਏ ਸਨ ਅਤੇ ਉਹ ਨਹੀਂ ਸਨ ਚਾਹੁੰਦੇ ਕਿ ਇਹ ਹਿੰਦੋਸਤਾਨੀ ਪ੍ਰਵਾਸੀ ਵਾਪਸ ਜਾਣ ਜਿਸ ਨਾਲ ਹਿੰਦੋਸਤਾਨ ਦੇ ਲੋਕ ਅੰਗ੍ਰਜ਼ਾਂ ਨੂੰ ਛੇਤੀ ਕਢਣ ਲਈ ਮਜਬੂਰ ਕਰ ਦੇਣ। ਇਸ ਲਈ ਅੰਗ੍ਰੇਜ਼ੀ ਸਰਕਾਰ ਦੇ ਕਲਕੱਤਾ ਤੋਂ ਲਿਆਂਦੇ ਦੁਭਾਸ਼ੀਏ ਦੂਤ ਹਾਪਕਿਨਸਨ ਰਾਹੀਂ , ਜੋ ਕਿ ਪ੍ਰਵਾਸ ਦਾ ਅਤੇ ਪੁਲਿਸ ਦਾ ਵੱਡਾ ਅਫਸਰ ਥਾਪਿਆ ਗਿਆ ਸੀ, ਇਨ੍ਹਾਂ ਹਿੰਦੋਸਤਾਨੀ ਪ੍ਰਵਾਸੀਆਂ ਨੂੰ ਬ੍ਰਿਟਿਸ਼ ਹੰਡੂਰਾਜ਼ (ਬੈਲੀਜ਼) ਭੇਜਣਾ ਚਾਹਿਆ। ਪ੍ਰੰਤੂ ਸਿੱਖਾਂ ਨੇ ਬ੍ਰਿਟਿਸ਼ ਹੰਡੂਰਾਜ਼ ਵਿੱਚ ਜਾ ਕੇ ਵਸੇਬਾ ਕਰਨ ਤੋਂ ਨਾਂਹ ਕਰ ਦਿੱਤੀ।

ਕੈਨੇਡਾ ਵਿੱਚ ਵੱਸਦੇ ਇਨ੍ਹਾਂ ਹਿੰਦੋਸਤਾਨੀਆਂ ਨੇ ਸਾਰੇ ਹਿੰਦੋਸਤਾਨੀਆਂ ਨੂੰ ਜਾਣੂ ਕਰਾਉਣ ਲਈ ਅਤੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਪੇਪਰ ਕੱਢ ਕੇ ਹਰ ਦੇਸ਼ ਵਿੱਚ ਵੱਸਦੇ ਪ੍ਰਵਾਸੀਆਂ ਨੂੰ ਪਹੁੰਚਾਉਣੇ ਸ਼ੁਰੂ ਕੀਤੇ। ਇਨ੍ਹਾਂ ਪਰਚਿਆਂ ਦੇ ਮੁਖ ਪੰਨੇ ਉਤੇ ਗੁਰਬਾਣੀ ਦੀਆਂ ਇਹ ਪੰਗਤੀਆਂ ਲਿਖੀਆਂ ਹੁੰਦੀਆਂ ਸਨ:

ਗੁਰਬਾਣੀ ਦੀਆਂ ਇਹ ਪੰਗਤੀਆਂ ਸਾਰੇ ਪਰਚਿਆਂ ਉਤੇ ਕਿਰਤੀ ਪਰਚਾ ਕਢਣ ਤੱਕ ਛਪਦੀਆਂ ਰਹੀਆਂ ਸਨ। ????????

ਕੈਨੇਡਾ ਵਿੱਚੋਂ 7 ਪੇਪਰ ਅਤੇ ਕਈ ਪੈਂਫਲਿਟ ਕੱਢ ਕੇ ਵੰਡੇ ਜਾਂਦੇ ਰਹੇ ਸਨ। ਹੋਰ ਦੇਸ਼ਾਂ ਵਿੱਚ ਵਸਦੇ 25 ਗੁਰਦੁਆਰਿਆਂ ਦੇ ਗ੍ਰੰਥੀਆਂ ਨੇ ਵੀ ਇਸ ਲਹਿਰ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।

ਇਨ੍ਹਾਂ ਹਿੰਦੋਸਤਾਨੀਆਂ ਵਿੱਚ ਬਹੁਤੇ ਲੋਕ ਅੰਗ੍ਰੇਜ਼ੀ ਸਰਕਾਰ ਦੀ ਫੌਜ ਵਿੱਚੋਂ ਨੌਕਰੀ ਕਰਦੇ ਆਏ ਸਨ ਜਿਥੇ ਕਈਆਂ ਨੇ ਬਹਾਦਰੀ ਦੇ ਤਗਮੇ ਵੀ ਪ੍ਰਾਪਤ ਕੀਤੇ ਹੋਏ ਸਨ।

ਅੰਗ੍ਰੇਜ਼ੀ ਸਰਕਾਰ ਨੂੰ ਆਪਣਾ ਵਿਰੋਧ ਦੱਸਣ ਲਈ ਇਕ ਦਿਨ ਬਹੁਤ ਸਾਰੇ ਅੰਗ੍ਰਜ਼ੀ ਸਰਕਾਰ ਦੀ ਫੌਜੀ ਨੌਕਰੀ ਤੋਂ ਰੀਟਾਇਰ ਹੋਏ ਹਿੰਦੋਸਤਾਨੀਆਂ ਨੇ ਆਪਣੇ ਫੌਜੀ ਤਗਮੇ ਅਤੇ ਵਰਦੀਆਂ ਸਾੜੇ ਅਤੇ ਕਈਆਂ ਨੇ ਆਪਣੇ ਫੌਜ ਅਤੇ ਪੁਲਿਸ ਦੇ ਡਿਸਚਾਰਜ ਸਰਟੀਫੀਕੇਟ ਵੀ ਸਾੜ ਕੇ ਕਿਹਾ ਕਿ ਸਾਡੀ ਇਹ ਨੌਕਰੀ ਇਕ ਗੁਲਾਮੀ ਦੀ ਨੌਕਰੀ ਸੀ ਜਿਸ ਨਾਲ ਆਪ ਵੀ ਗੁਲਾਮ ਰਹੇ ਅਤੇ ਹੋਰਨਾਂ ਨੂੰ ਵੀ ਅੰਗ੍ਰੇਜ਼ਾਂ ਦੇ ਗੁਲਾਮ ਬਣਨ ਲਈ ਮਜਬੂਰ ਕੀਤਾ। ਅਖੀਰ ਵਿੱਚ ਇਨ੍ਹਾਂ ਹਿੰਦੋਸਤਾਨੀਆਂ ਨੇ ਸਲਾਹ ਕੀਤੀ ਕਿ ਉਹ ਇਨ੍ਹਾਂ ਮੁਸ਼ਕਲਾਂ ਨੂੰ ਹੌਂਸਲੇ ਨਾਲ ਨਜਿੱਠਣਗੇ ਅਤੇ ਜੇ ਲੜਨਾ ਵੀ ਪਿਆ ਤਾਂ ਲੜਨਗੇ ਅਤੇ ਪਿੱਛੇ ਨਹੀਂ ਹਟਣਗੇ।

ਆਪਣੇ ਆਪ ਨੂੰ ਜਥੇਬੰਦ ਕਰਨ ਲਈ ਇਨ੍ਹਾਂ ਨੇ ਖਾਲਸਾ ਦੀਵਾਨ ਸੋਸਾਇਟੀ ਦਾ 1906 ਵਿੱਚ ਵਿਧਾਨ ਤਿਆਰ ਕੀਤਾ ਅਤੇ ਇਸ ਵਿਧਾਨ ਦੀ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿੱਚ ਰਜਿਸਟਰੀ ਕਰਵਾਈ। ਇਸ ਪਿਛੋਂ 1908 ਵਿੱਚ ਇਸ ਸੋਸਾਇਟੀ ਦੀ 1866 ਵੈੱਸਟ ਸੈਕੰਡ ਐਵਿਨਿਊ ਉਤੇ ਬਿਲਡਿੰਗ ਬਣਾ ਕੇ ਪੂਰੀ ਕੀਤੀ ਗਈ।

ਖਾਲਸਾ ਦੀਵਾਨ ਸੋਸਾਇਟੀ ਦੀ ਇਹ ਬਿਲਡਿੰਗ ਹਿੰਦੋਸਤਾਨੀਆਂ ਲਈ ਇਕੱਤਰਤਾਵਾਂ ਕਰਨ ਅਤੇ ਫੈਸਲੇ ਲੈਣ ਲਈ ਮਹਾਨ ਸੈਂਟਰ ਬਣ ਗਿਆ ਜਿਥੇ ਸਾਰੇ ਹਿੰਦੋਸਤਾਨੀ, ਭਾਵ ਮੁਸਲਮਾਨ, ਹਿੰਦੂ ਅਤੇ ਸਿੱਖ ਇਕੱਠ ਕਰਿਆ ਕਰਦੇ ਸੀ ਅਤੇ ਇਥੋਂ ਹੀ ਹਿੰਦੋਸਤਾਨ ਦੀ ਅੰਗ੍ਰੇਜ਼ੀ ਸਰਕਾਰ ਤੋਂ ਆਜ਼ਾਦੀ ਲਈ ਵਿਉਂਤਾਂ ਬਣਾਈਆਂ ਗਈਆਂ ਅਤੇ ਘੋਲ ਵਿੱਡੇ ਗਏ। ਮਾਇਕ ਸਹਾਇਤਾ ਬਹੁਤੀ ਸਿੱਖਾਂ ਵਲੋਂ ਹੀ ਕੀਤੀ ਜਾਂਦੀ ਸੀ। ਇਸ ਨਾਲ ਅੰਗ੍ਰੇਜ਼ੀ ਸਰਕਾਰ ਦੇ ਦੂਤਾਂ ਨੇ ਸਾਰੀ ਖਬਰ ਲੰਡਨ, ਔਟਵਾ ਅਤੇ ਹਿੰਦੋਸਤਾਨੀ ਸਫੀਰਾਂ ਨੂੰ ਭੇਜ ਦਿੱਤੀ ਜਿਸ ਤੇ ਅੰਗ੍ਰੇਜ਼ ਸਰਕਾਰ ਬਹੁਤ ਖਫਾ ਅਤੇ ਚਿੰਤਾਤੁਰ ਹੋਈ।

ਕੈਨੇਡਾ ਵਿੱਚ ਆ ਕੇ ਵੱਸੇ ਹਿੰਦੋਸਤਾਨੀ, ਖਾਸ ਕਰਕੇ ਪੰਜਾਬੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆਜ਼ਾਦ ਜ਼ਿੰਦਗੀ ਰਹਿ ਚੁੱਕੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਅੰਗ੍ਰੇਜ਼ਾਂ ਹਥੋਂ ਦੋ ਲੜਾਈਆਂ ਹੀ ਹਾਰੇ ਹਨ ਪਰੰਤੂ ਉਹ ਅਜੇ ਸਾਰਾ ਪੰਜਾਬ ਨਹੀ ਹਾਰੇ ਸਨ। ਇਸੇ ਕਰਕੇ ਕਈ ਪੰਜਾਬ ਦੇ ਮਹਾਰਾਜ ਸਿੰਘ ਵਰਗੇ ਸਰਦਾਰਾਂ ਨੇ ਅੰਗ੍ਰੇਜ਼ਾਂ ਸਾਹਮਣੇ ਹਥਿਆਰ ਨਹੀਂ ਸਨ ਸੁੱਟੇ ਅਤੇ ਇਹ ਸਰਦਾਰ ਹਰ ਮੌਕੇ ਦੀ ਤਾੜ ਵਿੱਚ ਸਨ ਕਿ ਕਦੋਂ ਉਹ ਆਪਣਾ ਰਾਜ ਵਾਪਸ ਲੈ ਲੈਣ। ਅੰਗ੍ਰੇਜ਼ਾਂ ਨੂੰ ਵੀ ਇਸ ਗਲ ਦਾ ਪੂਰਾ ਅਹਿਸਾਸ ਸੀ ਅਤੇ ਇਸੇ ਕਰਕੇ ਅੰਗ੍ਰੇਜ਼ਾਂ ਨੇ ਕਈ ਖੁਦਗਰਜ਼ ਸਰਦਾਰਾਂ ਨੂੰ ਵੱਡੀਆਂ ਵਡੀਆਂ ਜਾਗੀਰਾਂ ਦੇ ਕੇ ਆਪਣੇ ਭਰਾਵਾਂ ਵਿਰੁਧ ਕਰ ਲਿਆ ਸੀ।

ਕਿਉਂਕਿ ਸਾਰੇ ਹਿੰਦੋਸਤਾਨੀਆਂ ਦਾ, ਭਾਵੇਂ ਉਹ ਕੈਨੇਡਾ ਵਿੱਚ ਪ੍ਰਵਾਸੀ ਸਨ ਜਾਂ ਅਮਰੀਕਾ ਵਿੱਚ, ਇਨ੍ਹਾਂ ਸਾਰਿਆਂ ਦਾ ਮੰਤਵ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਸੀ। ਅਖੀਰ ਵਿੱਚ ਜਦੋਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਐਵਰਟ, ਬੈਲਿੰਗਹੈਮ, ਆਦਿ ਵਰਗੇ ਸ਼ਹਿਰਾਂ ਵਿੱਚ ਵਸਦੇ ਹਿੰਦੋਸਤਾਨੀਆਂ ‘ਤੇ ਨਸਲੀ ਹਮਲੇ ਕੀਤੇ ਗਏ, ਤਾਂ ਇਸ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਹਿੰਦੋਸਤਾਨੀਆਂ ਨੇ ਜਥੇਬੰਧਕ ਤਰੀਕੇ ਨਾਲ ਗ਼ਦਰ ਲਹਿਰ ਨੂੰ ਹੋਰ ਤੇਜ਼ ਕਰਨਾ ਚਾਹਿਆ।

ਬਾਬਾ ਸੋਹਨ ਸਿੰਘ ਭਕਨਾ ਜੋ ਦੋ ਸਾਲ ਤੋਂ ਲਗਾਤਾਰ, ਓਰੇਗਨ ਅਤੇ ਵਾਸ਼ਿੰਗਟਨ ਸੂਬਿਆਂ ਦੇ ਕਈ ਸ਼ਹਿਰਾਂ ਵਿੱਚ, ਜਿੱਥੇ ਜਿੱਥੇ ਪੰਜਾਬੀ ਕੰਮ ਕਰਦੇ ਸਨ, ਉਨ੍ਹਾਂ ਕੋਲ ਜਾ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਜਥੇਬੰਧ ਹੋਣ ਲਈ ਪ੍ਰੇਰਦੇ ਰਹੇ ਸਨ।

ਭਾਈ ਬਲਵੰਤ ਸਿੰਘ ਖਾਲਸਾ ਦੀਵਾਨ ਸੋਸਾਇਟੀ ਦੇ ਪਹਿਲੇ ਗ੍ਰੰਥੀ ਅਤੇ ਬੜੇ ਉਘੇ ਬੁਲਾਰੇ ਸਨ। ਭਾਈ ਬਲਵੰਤ ਸਿੰਘ ਦੇ ਜ਼ੋਰਦਾਰ ਭਾਸ਼ਨਾਂ ਨੇ ਲੋਕਾਂ ਵਿੱਚ ਆਜ਼ਾਦੀ ਲਈ ਉਤਸ਼ਾਹ ਭਰਿਆ।

ਭਾਈ ਬਲਵੰਤ ਸਿੰਘ ਜੀ ਨੇ ਹਿੰਦੋਸਤਾਨ ਵਿੱਚ ਜਾ ਕੇ ਵੀ ਭਾਸ਼ਨ ਦਿੱਤੇ ਅਤੇ ਅੰਗ੍ਰੇਜ਼ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਧਰੋਹੀ ਕਹਿ ਕੇ ਕੈਦ ਕਰ ਲਿਆ ਅਤੇ ਫਾਂਸੀ ਦੇ ਦਿੱਤੀ।

ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਐਸਟੋਰੀਆ ਸ਼ਹਿਰ ਤੋਂ ਗ਼ਦਰ ਪਰਚੇ ਦੀ ਸ਼ੁਰੂਆਤ ਕੀਤੀ ਅਤੇ ਗ਼ਦਰ ਲਹਿਰ ਦਾ ਦਫ਼ਤਰ ਐਸਟੋਰੀਆ ਤੋਂ ਪਿਛੋਂ ਬਾਬਾ ਜਵਾਲਾ ਸਿੰਘ ਅਤੇ ਬਾਬਾ ਵਿਸਾਖਾ ਸਿੰਘ ਦੇ ਫਾਰਮ ‘ਤੇ ਖ੍ਹੋਲਿਆ ਗਿਆ। ਸਾਨ ਫਰਾਂਸਿਸਕੋ ਗਦਰ ਪਾਰਟੀ ਦਾ ਦਫ਼ਤਰ ਖੋਲ੍ਹਣ ਤੋਂ ਪਹਿਲਾਂ, ਇਨ੍ਹਾਂ ਦੇ ਹੋਲਟਵਿਲ ਫਾਰਮ ਉਤੇ ਗ਼ਦਰ ਦੀਆਂ ਵਿਉਤਾਂ ਬਣਨੀਆਂ ਸ਼ੁਰੂ ਹੋਈਆਂ ਸਨ ਅਤੇ ਇਥੇ ਹੀ ਬਾਬਾ ਸੋਹਨ ਸਿੰਘ ਭਕਨਾ, ਹਰਨਾਮ ਸਿੰਘ, ਲਾਲਾ ਹਰਦਿਆਲ, ਆਦਿ ਆ ਕੇ ਗ਼ਦਰ ਲਈ ਮੀਟਿੰਗਾਂ ਕਰਦੇ ਸਨ।

ਅਖੀਰ ਵਿੱਚ ਪੱਕੇ ਤੌਰ ‘ਤੇ ਇਸਦਾ ਦਫ਼ਤਰ ਸਾਂਨ ਫਰਾਂਸਿਸਕੋ ਵਿਖੇ ਸਥਾਪਤ ਕੀਤਾ ਗਿਆ।

ਇਸ ਪਿਛੋਂ ਡਾ: ਜਗਜੀਤ ਕੌਰ ਨੇ ਵੈਨਕੂਵਰ ਤੋਂ ਗਏ ਕੁਝ ਦੇ ਨਾਂਵ ਬੋਲੇ ਅਤੇ ਉਨ੍ਹਾਂ ਸਮੇਤ ਐੱਸਟੋਰੀਆ ਸ਼ਹਿਰ ਦੇ ਮੇਅਰ ਨੂੰ ਪਲੈਕ ਭੇਂਟ ਕੀਤਾ ਅਤੇ ਐੱਸਟੋਰੀਆ ਸ਼ਹਿਰ ਦੀ ਕੌਂਸਲ ਅਤੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ।

ਉਸ ਪਿਛੋਂ ਅਰਦਾਸ ਹੋਈ ਅਤੇ ਸਭ੍ਹ ਨੂੰ ਸਿਆਟਲ ਦੀ ਸੰਗਤ ਵਲੋਂ ਤਿਆਰ ਕਰਕੇ ਲਿਆਂਦਾ ਲੰਗਰ ਛਕਾਇਆ ਗਿਆ।

ਐੱਸਟੋਰੀਆ ਸ਼ਹਿਰ ਦੀ ਕੌਂਸਲ ਨੇ ਸਾਰਿਆਂ ਨੂੰ ਮੈਮੋਰੀਅਲ ਪਾਰਕ ਵਿੱਚ ਪਹੁੰਚਣ ਲਈ ਕਿਹਾ ਜਿਥੇ ਸ਼ਹਿਰ ਦੇ ਮੇਅਰ ਨੇ ਸ਼ਹਿਰ ਦੀ ਕੌਂਸਲ ਵਲੋਂ ਤਿਆਰ ਕੀਤੀ ਘੋਸ਼ਨਾ ਪੜ੍ਹੀ ਅਤੇ ਮੈਮੋਰੀਅਲ ਪਾਰਕ ਵਿੱਚ ਉਨ੍ਹਾਂ ਮਹਾਨ ਗ਼ਦਰੀਆਂ ਦੀ ਯਾਦ ਵਿੱਚ ਇਕ ਪਲੈਕ ਲਗਾਇਆ।

ਸਭ੍ਹ ਤੋਂ ਮਹੱਤਵ ਪੂਰਨ, ਮਾਣ ਕਰਨ ਵਾਲੀ ਅਤੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੇ ਮੇਅਰ ਨੇ ਅੰਗ੍ਰੇਜ਼ੀ ਵਿੱਚ ਲਿਖੀ ਘੋਸ਼ਨਾ ਦਾ ਪੰਜਾਬੀ ਵਿੱਚ ਉਲਥਾ ਕਰਵਾ ਕੇ ਵੰਡਿਆ ਅਤੇ ਸਾਰੇ ਆਏ ਸਿੱਖਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਆਏ ਹੋ ਅਤੇ ਇਹ ਵੀ ਕਿਹਾ ਕਿ ਅਸੀਂ ਹਰ ਸਾਲ ਇਹ ਯਾਦ ਮਨਾਇਆ ਕਰਾਂਗੇ।

ਇਸ ਪਿਛੋਂ ਡਾ: ਜਗਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਪ੍ਰੀਤਮ ਸਿੰਘ ਔਲਖ, ਅਕਤੂਬਰ 11, 2013

Back to previous page

Akali Singh Services | Sikhism | Sikh Youth Camp Programs | Punjabi and Gurbani Grammar | Home